ਸੰਦੀਪ ਸੇਜਵਾਲ ਨੇ ਸਿੰਗਾਪੁਰ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗਾ

in #sandeep6 years ago

ਨਵੀਂ ਦਿੱਲੀ— ਭਾਰਤੀ ਤੈਰਾਕ ਸੰਦੀਪ ਸੇਜਵਾਲ ਨੇ ਸ਼ਨੀਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿੰਗਾਪੁਰ ਰਾਸ਼ਟਰੀ ਤੈਰਾਕ ਚੈਂਪੀਅਨਸ਼ਿਪ 'ਚ ਪੁਰਸ਼ 50 ਮੀਟਰ ਬ੍ਰੈਸਟਸਟ੍ਰੋਕ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ। ਉਨ੍ਹਾਂ ਤੋਂ ਇਲਾਵਾ ਵੀਰਧਵਲ ਖਾੜੇ ਨੇ 50 ਮੀਟਰ ਫ੍ਰੀਸਟਾਈਲ ਮੁਕਾਬਲੇ 'ਚ 22.68 ਸਕਿੰਟ ਦਾ ਸਮਾਂ ਕੱਢ ਕੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ। ਜਦਕਿ ਹਮਵਤਨ ਆਰੋਨ ਐਗਨੇਲ ਡਿਸੂਜ਼ਾ ਸੈਮੀਫਾਈਨਲ 'ਚ ਬਾਹਰ ਹੋ ਗਏ।

ਸੰਦੀਪ ਨੇ ਸਿੰਗਾਪੁਰ ਮੀਟ ਰਿਕਾਰਡ ਤੋੜਦੇ ਹੋਏ 27.59 ਸਕਿੰਟ ਦਾ ਸਮਾਂ ਕੱਢਿਆ ਅਤੇ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ ਸੈਮੀਫਾਈਨਲ 'ਚ ਬਣਾਏ 27.68 ਸਕਿੰਟ ਦੇ ਆਪਣੇ ਸਮੇਂ ਤੋਂ 0.09 ਸਕਿੰਟ ਨਾਲ ਬਿਹਤਰ ਪ੍ਰਦਰਸ਼ਨ ਕੀਤਾ। ਇਸ 29 ਸਾਲਾ ਖਿਡਾਰੀ ਨੇ ਵੀਰਵਾਰ ਨੂੰ ਪੁਰਸ਼ 100 ਮੀਟਰ ਬ੍ਰੈਸਟਸਟ੍ਰੋਕ 'ਚ 1.02 ਸਕਿੰਟ ਦੇ ਸਮੇਂ ਤੋਂ ਚਾਂਦੀ ਦਾ ਤਮਗਾ ਜਿੱਤਿਆ ਸੀ। ਕਰਨਾਟਕ ਦੇ ਅਰਵਿੰਦ ਮਨੀ ਨੇ ਪੁਰਸ਼ 50 ਮੀਟਰ ਬੈਕਸਟ੍ਰੋਕ ਮੁਕਾਬਲੇ 'ਚ ਕਾਂਸੀ ਤਮਗਾ ਜਿੱਤਿਆ। ਮਹਿਲਾ ਵਰਗ 'ਚ ਅਦਿਤੀ ਘੁਮਾਤਕਰ (50 ਮੀਟਰ ਫ੍ਰੀਸਟਾਈਲ) ਅਤੇ ਦਿਵਿਆ ਸਤਿਜਾ (50 ਮੀਟਰ ਬਟਰ ਫਲਾਈ) ਸ਼ੁਰੂਆਤੀ ਦੌਰ ਤੋਂ ਅੱਗੇ ਨਾ ਵੱਧ ਸਕੀਆਂ।

2018_6image_12_02_188720000sandeepsejwal-00-ll.jpg