ਪਤੀ ਬਾਥਰੂਮ ਵਿੱਚ ਵੜਿਆ ਤੇ ਨਹਾਉਣ ਤੋਂ ਬਾਅਦ ਕਹਿਣ ਲੱਗਾ, ”ਮੈਂ ਕਿਹਾ ਸੁਣਦੀ ਏਂ, ਜ਼ਰਾ ਤੌਲੀਆ ਤਾਂ ਦੇਵੀਂ।”
ਪਤਨੀ ਚੀਕ ਕੇ ਬੋਲੀ, ”ਹਮੇਸ਼ਾ ਬਿਨਾਂ ਤੋਲੀਏ ਦੇ ਨਹਾਉਣ ਜਾਂਦੇ ਹੋ।
ਮੈਂ ਚਾਹ ਬਣਾਵਾਂ ਜਾਂ ਤੌਲੀਆ ਦੇਵਾਂ? ਬੁਨੈਣ ਵੀ ਧੋ ਕੇ ਟੂਟੀ ਉੱਤੇ ਟੰਗ ਦਿੰਦੇ ਹੋ, ਉਹ ਵੀ ਮੈਂ ਚੁੱਕਾਂ?
ਨਹਾਉਣ ਤੋਂ ਬਾਅਦ ਵਾਈਪਰ ਵੀ ਨਹੀਂ ਚਲਾਉਂਦੇ।
ਗਿੱਲੇ-ਗਿੱਲੇ ਬਾਹਰ ਨਿਕਲੋਗੇ ਤਾਂ ਪੂਰੇ ਘਰ ਵਿੱਚ ਗਿੱਲੇ ਪੈਰਾਂ ਦੇ ਨਿਸ਼ਾਨ ਬਣਾ ਦੇਵੋਗੇ।
ਫਿਰ ਉਸ ਤੇ ਮਿੱਟੀ ਪਵੇਗੀ ਤਾਂ ਸਾਰੀ ਜਗ੍ਹਾ ਗੰਦੀ ਹੋ ਜਾਵੇਗੀ। ਇੱਕ ਵਾਰ ਨੌਕਰਾਣੀ ਉਸ ਤੇ ਤਿਲਕ ਗਈ ਸੀ।
ਫਿਰ ਤਿੰਨ ਦਿਨ ਨਹੀਂ ਆਈ। ਮੇਰਾ ਕੀ ਹਾਲ ਹੋਇਆ ਸੀ ਕੰਮ ਕਰ-ਕਰ ਕੇ।” ਪਤੀ (ਮਨ ਵਿੱਚ ਸੋਚਦਿਆਂ),
”ਸਾਲਾ, ਨਹਾ ਕੇ ਗਲਤੀ ਕਰ ਲਈ ਜਾਂ ਵਿਆਹ ਕਰਵਾ ਕੇ........😂😂😂😂😂😂
Sort: Trending