good night all steemit family

in #goodnight7 years ago

#pb 11
#ਬੱਸਕਲੋਲਾਂਹੀ_ਨੇ 😂😂😂

ਗੱਲ ਉਸ ਦੌਰ ਦੀ ਆ ਜਦ ਬੁਲਟ 70000 ਦਾ ਹੁੰਦਾ ਸੀ, ਆਹੀ ਕੋਈ 10 ਕ ਸਾਲ ਪਹਿਲਾ, ਮੈ ਵੀ ਉਦੋ ਉੱਭਰਦਾ ਗੱਪੀ ਬਣ ਰਿਹਾ ਸੀ, ਏਦਾ ਈ ਲੋਹੜੀ ਨੂੰ ਅਸੀ ਬੈਗਪਾਈਪਰ ਦਾ ਅਧੀਆ ਲੈ ਲਿਆ, ਨਾਲ ਅੰਡਿਆਂ ਦੀ ਭੁਰਜੀ, ਜਵਾਕੜੂ ਜਹੇ ਸੀ ਅਸੀ, ਚਾਰ ਚਾਰ ਪੈੱਗ ਪੀ ਕੇ ਹਿੱਲ ਪਏ, ਜਦ ਸੂਈ ਸਿਖਰ ਤੇ ਹੋਈ, ਮੈ ਕਿਹਾ ਭਰਾਵੋ ਚਲੋ ਹੋਰ ਪੀ ਖਾ ਕੇ ਆਈਏ ਅੱਡੇ ਤੇ ਅੱਜ ਬਾਈ ਥੋਡਾ ਬਹੁਤ ਖੁਸ਼ ਆ!!
ਚਲੇ ਗਏ ਅੱਡੇ ਤੇ ਬੈਠ ਗਏ ਦਾਰੂ ਨਾਲ ਚਿਕਨ ਖਾਣ
ਪੀਣ ਖਾਣ ਤੋ ਬਾਦ ਨਾਲ ਦੇ ਜਮੂਰਿਆਂ ਨੇ ਪੁਛਿਆ ਬਾਈ ਏਨੀ ਖੁਸ਼ੀ ਕਾਹਦੀ ਆ ਤੇਨੂੰ??
ਮੈ ਕਿਹਾ ਵੀਰ ਥੋਡੇ ਨੇ ਬੁਲਟ ਲਿਆ...
ਉਨਾ ਦੇ ਤਾ ਏਨਾ ਸੁਣ ਕੇ ਦੰਦ ਜੁੜ ਗਏ,
ਕਹਿੰਦੇ ਬਾਈ ਸੱਚੀ??
ਮੈ ਕਿਹਾ ਹਾਂ ਬਾਈ ਸੌਹ ਲੱਗੇ!!
ਅੱਗਿਓ ਉਹੀ ਸਵਾਲ " ਬਾਈ ਕਿੰਨੇ ਦਾ ਲਿਆ"??
ਮੈ ਕਿਹਾ ਭਰਾਵੋ ਘਰੋ ਤਾ ਲਾਣੇਦਾਰ ਨੇ ਲੱਖ ਰੁਪੈ ਦਾ ਚੈੱਕ ਦੇਤਾ ਸੀ, ਕਹਿੰਦਾ ਦੇਖ ਲਿਓ ਜਿਵੇ ਹੋਇਆ!! ਮੈ ਤੇ ਮੇਰਾ ਭਰਾ ਏਜੰਸੀ ਚ ਜਾ ਕੇ ਬੁਲਟ ਲੈ ਕੇ ਲੱਖ ਦਾ ਚੈਕ ਫੜਾ ਤਾ, ਮਾਲਕ ਕਹਿੰਦਾ ਬਾਈ ਜੀ 70000 ਬਣੇ ਨੇ ਅਤੇ ਚੈੱਕ ਤੁਹਾਡਾ ਲੱਖ ਦਾ, ਅਸੀ ਕਿਹਾ ਬਾਈ 30000 ਮੋੜ ਦੇ ਸਾਨੂੰ ਲੱਖ ਦਾ ਚੈਕ ਤੂੰ ਰੱਖ ਲਾ !!
ਜਮੂਰੇ ਕਹਿੰਦੇ ਬਾਈ ਫੇਰ ਕੀ ਹੋਇਆ?? ਮੈ ਕਿਹਾ ਬਾਈ ਉਦੇ ਕੋਲ 30000 ਹੈ ਨਹੀ ਸੀ, ਫੇਰ ਉਹਨੇ 30000 ਦੀਆਂ center fresh ਦੇ ਦਿੱਤੀਆਂ
ਅਸੀ ਨਾਲੇ ਬੁਲਟ ਲੇ ਆਏ ਨਾਲੇ ਦੋ ਬੋਰੇ center fresh ਦੇੇ ...
ਉਹ ਤਾ ਯਰ ਹੱਕ ਬੱਕੇ ਰਹਿ ਗਏ ਸੁਣ ਕੇ, ਅੱਗੋ ਮੈ ਕਿਹਾ ਆਜੋ ਘਰੇ ਬੈਠਕ ਚ ਪਈਆਂ ਨੇ, ਖਾ ਲਿਓ center fresh ਹਵਾੜ ਨੀ ਆਊ, ਨਾਲੇ ਬੁਲਟ ਦੇਖ ਲਿਓ,
ਪਰ ਕਿੱਥੇ ਉਹ ਤਾਂ ਅੱਡੇ ਤੋ ਆਪਣੇ ਪਿੰਡ ਵਾਲੀ ਮਿੰਨੀ ਚੜ ਗਏ.....
ਸਾਲੇ ਅੱਜ ਵੀ ਕਿਸੇ ਵਿਆਹ ਮੌਕੇ ਤੇ ਉਹੇ ਯਾਰ ਕਹਿੰਦੇ ਆ ਹੋਰ ਬਾਈ ਮੁੱਕ ਗਈਆਂ ਤੇਰੀਆਂ center fresh???
ਸਾਲਾ ਲੱਖ ਰੂਪੇ ਦਾ ਚੈੱਕ ਲੱਖ ਰੂਪੇ ਦੇ ਨੋਟ ਵਾਂਗ ਤੜਾਤਾ ਵੈਲੀਪਣੇ ਚ ...!..

Sort:  

Congratulations @amritlocham! You have completed some achievement on Steemit and have been rewarded with new badge(s) :

You published 4 posts in one day

Click on any badge to view your own Board of Honor on SteemitBoard.
For more information about SteemitBoard, click here

If you no longer want to receive notifications, reply to this comment with the word STOP

By upvoting this notification, you can help all Steemit users. Learn how here!